Link to YouTube
ਸੂਹੀ ਮਹਲਾ ੫ ॥
soohee mahalaa panjavaa ||
Soohee, Fifth Mehla:
ਤਉ ਮੈ ਆਇਆ ਸਰਨੀ ਆਇਆ ॥
tau mai aaiaa saranee aaiaa ||
ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ,
I have come to You. I have come to Your Sanctuary.
ਭਰੋਸੈ ਆਇਆ ਕਿਰਪਾ ਆਇਆ ॥
bharosai aaiaa kirapaa aaiaa ||
ਇਸ ਭਰੋਸੇ ਨਾਲ ਆਇਆ ਹਾਂ ਕਿ ਤੂੰ ਕਿਰਪਾ ਕਰੇਂਗਾ
I have come to place my faith in You. I have come seeking Mercy.
ਜਿਉ ਭਾਵੈ ਤਿਉ ਰਾਖਹੁ ਸੁਆਮੀ ਮਾਰਗੁ ਗੁਰਹਿ ਪਠਾਇਆ ॥੧॥ ਰਹਾਉ ॥
jiau bhaavai tiau raakhahu suaamee maarag gureh pattaiaa ||1|| rahaau ||
ਸੋ, ਹੇ ਮਾਲਕ ਪ੍ਰਭੂ! ਜਿਵੇਂ ਤੈਨੂੰ ਚੰਗੇ ਲੱਗੇ, ਮੇਰੀ ਰੱਖਿਆ ਕਰ (ਮੈਨੂੰ ਤੇਰੇ ਦਰ ਤੇ) ਗੁਰੂ ਨੇ ਭੇਜਿਆ ਹੈ, (ਮੈਨੂੰ ਤੇਰੇ ਦਰ ਦਾ) ਰਸਤਾ ਗੁਰੂ ਨੇ (ਵਿਖਾਇਆ ਹੈ) ।੧।ਰਹਾਉ।
If it pleases You, save me, O my Lord and Master. The Guru has placed me upon the Path. ||1||Pause||
ਮਹਾ ਦੁਤਰੁ ਮਾਇਆ ॥ ਜੈਸੇ ਪਵਨੁ ਝੁਲਾਇਆ ॥੧॥
mahaa dhutar maiaa || jaise pavan jhulaiaa ||1||
ਹੇ ਪ੍ਰਭੂ! ਜਿਵੇਂ (ਤੇਜ਼) ਹਵਾ ਧੱਕੇ ਮਾਰਦੀ ਹੈ, ਤਿਵੇਂ ਮਾਇਆ (ਦੀਆਂ ਲਹਿਰਾਂ ਧੱਕੇ ਮਾਰਦੀਆਂ ਹਨ) (ਤੇਰੀ ਰਚੀ) ਮਾਇਆ (ਇਕ ਵੱਡਾ ਸਮੁੰਦਰ ਹੈ ਜਿਸ ਤੋਂ) ਪਾਰ ਲੰਘਣਾ ਬਹੁਤ ਔਖਾ ਹੈ ।੧।
Maya is very treacherous and difficult to pass through. It is like a violent wind-storm. ||1||
ਸੁਨਿ ਸੁਨਿ ਹੀ ਡਰਾਇਆ ॥
sun sun hee ddaraiaa ||
ਹੇ ਪ੍ਰਭੂ! ਮੈਂ ਤਾਂ ਇਹ ਸੁਣ ਸੁਣ ਕੇ ਹੀ ਡਰ ਰਿਹਾ ਹਾਂ
I am so afraid to hear
ਕਰਰੋ ਧ੍ਰਮਰਾਇਆ ॥੨॥
kararo dhramaraiaa ||2||
ਕਿ ਧਰਮਰਾਜ ਬੜਾ ਕਰੜਾ (ਹਾਕਮ) ਹੈ ।੨।
that the Righteous Judge of Dharma is so strict and stern. ||2||
ਗ੍ਰਿਹ ਅੰਧ ਕੂਪਾਇਆ ॥
gireh a(n)dh koopaiaa ||
ਹੇ ਪ੍ਰਭੂ! ਇਹ ਸੰਸਾਰ ਇਕ ਅੰਨ੍ਹਾ ਖੂਹ ਹੈ
The world is a deep, dark pit;
ਪਾਵਕੁ ਸਗਰਾਇਆ ॥੩॥
paavak sagaraiaa ||3||
ਇਸ ਵਿਚ ਸਾਰੀ (ਤ੍ਰਿਸ਼ਨਾ ਦੀ) ਅੱਗ ਹੀ ਅੱਗ ਹੈ ।
it is all on fire. ||3||
ਗਹੀ ਓਟ ਸਾਧਾਇਆ ॥
gahee oT saadhaiaa ||
ਹੇ ਨਾਨਕ (ਆਖ—ਹੇ ਪ੍ਰਭੂ! ਜਦੋਂ ਤੋਂ) ਮੈਂ ਗੁਰੂ ਦਾ ਆਸਰਾ ਲਿਆ ਹੈ
I have grasped the Support of the Holy Saints.
ਨਾਨਕ ਹਰਿ ਧਿਆਇਆ ॥
naanak har dhiaaiaa ||
ਮੈਂ ਪਰਮਾਤਮਾ ਦਾ ਨਾਮ ਸਿਮਰ ਰਿਹਾ ਹਾਂ
Nanak meditates on the Lord.
ਅਬ ਮੈ ਪੂਰਾ ਪਾਇਆ ॥੪॥੩॥੪੬॥
ab mai pooraa paiaa ||4||3||46||
ਤੇ, ਮੈਨੂੰ ਪੂਰਨ ਪ੍ਰਭੂ ਲੱਭ ਪਿਆ ਹੈ ।੪।੩।੪੬।
Now, I have found the Perfect Lord. ||4||3||46||
Guru Arjan Dev Ji in Raag Soohee – 746