Link to YouTube
ਸੋਰਠਿ ਮਹਲਾ ੯ ॥
soratt mahalaa nauvaa ||
Sorat’h, Ninth Mehla:
ਮਨ ਕੀ ਮਨ ਹੀ ਮਾਹਿ ਰਹੀ ॥
man kee man hee maeh rahee ||
:—(ਹੇ ਭਾਈ! ਵੇਖੋ, ਮਾਇਆ ਧਾਰੀ ਦੀ ਮੰਦ-ਭਾਗਤਾ! ਉਸ ਦੇ) ਮਨ ਦੀ ਆਸ ਮਨ ਵਿਚ ਹੀ ਰਹਿ ਗਈ
The mind remains in the mind.
ਨਾ ਹਰਿ ਭਜੇ ਨ ਤੀਰਥ ਸੇਵੇ ਚੋਟੀ ਕਾਲਿ ਗਹੀ ॥੧॥ ਰਹਾਉ ॥
naa har bhaje na teerath seve choTee kaal gahee ||1|| rahaau ||
ਨਾਹ ਉਸ ਨੇ ਪਰਮਾਤਮਾ ਦਾ ਭਜਨ ਕੀਤਾ, ਨਾਹ ਹੀ ਉਸ ਨੇ ਸੰਤ ਜਨਾਂ ਦੀ ਸੇਵਾ ਕੀਤੀ, ਤੇ, ਮੌਤ ਨੇ ਬੋਦੀ ਆ ਫੜੀ ।੧।ਰਹਾਉ।
He does not meditate on the Lord, nor does he perform service at sacred shrines, and so death seizes him by the hair. ||1||Pause||
ਦਾਰਾ ਮੀਤ ਪੂਤ ਰਥ ਸੰਪਤਿ ਧਨ ਪੂਰਨ ਸਭ ਮਹੀ ॥
dhaaraa meet poot rath sa(n)pat dhan pooran sabh mahee ||
ਹੇ ਭਾਈ! ਇਸਤ੍ਰੀ, ਮਿੱਤਰ, ਪੁੱਤਰ, ਗੱਡੀਆਂ, ਮਾਲ-ਅਸਬਾਬ, ਧਨ-ਪਦਾਰਥ ਸਾਰੀ ਹੀ ਧਰਤੀ—ਇਹ ਸਭ ਕੁਝ ਨਾਸਵੰਤ ਸਮਝੋ
Wife, friends, children, carriages, property, total wealth, the entire world
ਅਵਰ ਸਗਲ ਮਿਥਿਆ ਏ ਜਾਨਉ ਭਜਨੁ ਰਾਮੁ ਕੋ ਸਹੀ ॥੧॥
avar sagal mithiaa e jaanau bhajan raam ko sahee ||1||
ਸਭ ਕੁਝ ਨਾਸਵੰਤ ਸਮਝੋ । ਪਰਮਾਤਮਾ ਦਾ ਭਜਨ (ਹੀ) ਅਸਲ (ਸਾਥੀ) ਹੈ ।੧।
– know that all of these things are false. The Lord’s meditation alone is true. ||1||
ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ ॥
firat firat bahute jug haario maanas dheh lahee ||
ਹੇ ਭਾਈ! ਕਈ ਜੁਗ (ਜੂਨਾਂ ਵਿਚ) ਭਟਕ ਭਟਕ ਕੇ ਤੂੰ ਥੱਕ ਗਿਆ ਸੀ । (ਹੁਣ) ਤੈਨੂੰ ਮਨੁੱਖਾ ਸਰੀਰ ਲੱਭਾ ਹੈ
Wandering, wandering around for so many ages, he has grown weary, and finally, he obtained this human body.
ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ ॥੨॥੨॥
naanak kahat milan kee bareeaa simarat kahaa nahee ||2||2||
ਨਾਨਕ ਆਖਦਾ ਹੈ—(ਹੇ ਭਾਈ! ਪਰਮਾਤਮਾ ਨੂੰ) ਮਿਲਣ ਦੀ ਇਹੀ ਵਾਰੀ ਹੈ, ਹੁਣ ਤੂੰ ਸਿਮਰਨ ਕਿਉਂ ਨਹੀਂ ਕਰਦਾ? ।੨।੨।
Says Nanak, this is the opportunity to meet the Lord; why don’t you remember Him in meditation? ||2||2||
Guru Tegh Bahaadur Ji in Raag Sorath – 631